ਇਸ ਨੂੰ ਸਹੀ ਤਰ੍ਹਾਂ ਵੰ (Punjabi)

ਤੁਹਾਡਾ ਕੂੜਾ-ਕਰਕਟ, ਰੀਸਾਈਕਲਿੰਗ ਵਾਲਾ ਸਮਾਨ, ਬਗੀਚੇ ਅਤੇ ਭੋਜਨ ਦਾ ਕੂੜਾ ਇਕੱਤਰ ਕੀਤਾ ਜਾਂਦਾ ਹੈ:

 • ਹਫਤਾਵਾਰ
 • ਹਰ ਹਫ਼ਤੇ ਉਸੇ ਦਿਨ
 • ਵੱਖ-ਵੱਖ ਕਲੈਕਸ਼ਨ ਵਾਹਨਾਂ ਵਿੱਚ।

ਤੁਹਾਨੂੰ ਕਲੈਕਸ਼ਨ ਵਾਲੇ ਦਿਨ ਸਵੇਰੇ 7 ਵਜੇ ਤਕ ਸਾਰਾ ਕੂੜਾ ਘਰ ਦੇ ਬਾਹਰ ਰੱਖ ਦੇਣਾ ਚਾਹੀਦਾ ਹੈ।

ਇਹ ਪਤਾ ਲਗਾਉਣ ਲਈ ਕਿ ਅਸੀਂ ਤੁਹਾਡੇ ਖੇਤਰ ਵਿੱਚ ਕਦੋਂ ਜਾਂਦੇ ਹਾਂ, ਪਣੇ ਕਲੈਕਸ਼ਨ ਵਾਲੇ ਦਿਨ ਦੀ ਆਨਲਾਈਨ ਜਾਂਚ ਕਰੋ।

ਅਸੀਂ ਰੀਸਾਈਕਲਿੰਗ ਲਈ ਕੀ ਪੇਸ਼ ਕਰਦੇ ਹਾਂ

ਰੀਸਾਈਕਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ, ਅਸੀਂ ਮੁਫ਼ਤ ਮੁਹੱਈਆ ਕਰਦੇ ਹਾਂ:

 • ਮੁੜ-ਵਰਤੋਂਯੋਗ ਨੀਲੇ ਅਤੇ ਚਿੱਟੇ ਬੈਗ
 • ਭੂਰੇ ਪਹੀਆਂ ਵਾਲੇ ਕੂੜੇਦਾਨ
 • ਪਾਰਦਰਸ਼ੀ ਬੋਰੀਆਂ
 • ਰਸੋਈ ਦੀਆਂ ਕੈਡੀ
 • ਬਗੀਚੇ ਲਈ ਬੋਰੀਆਂ।

ਤੁਹਾਡੇ ਮੁੜ ਵਰਤੋਂਯੋਗ ਰੀਸਾਈਕਲਿੰਗ ਬੈਗਾਂ ਨੂੰ ਵਰਤਣਾ

ਨੀਲਾ ਮੁੜ-ਵਰਤੋਂਯੋਗ ਬੈਗblue reusable bag for recycling

ਤੁਸੀਂ ਆਪਣੇ ਨੀਲੇ ਮੁੜ-ਵਰਤੋਂਯੋਗ ਬੈਗ ਨੂੰ ਇਸਦੇ ਲਈ ਵਰਤ ਸਕਦੇ ਹੋ:

 • ਰਸਾਲੇ ਜਾਂ ਅਖ਼ਬਾਰਾਂ
 • ਲਿਫਾਫੇ
 • ਰੱਦੀ ਡਾਕ
 • ਕਾਗਜ਼
 • ਗੱਤਾ
 • ਲਪੇਟਣ ਵਾਲਾ ਕਾਗਜ਼ (ਫੋਇਲ ਜਾਂ ਚਮਕੀਲਾ ਕਾਗਜ਼ ਨਹੀਂ)।

ਤੁਹਾਨੂੰ ਆਪਣੇ ਨੀਲੇ ਬੈਗ ਨੂੰ ਸਿਰਫ ਕਾਗਜ਼ ਅਤੇ ਕਾਰਡ ਲਈ ਵਰਤਣਾ ਚਾਹੀਦਾ ਹੈ। ਅਸੀਂ ਇਸ ਕੂੜੇ ਨੂੰ ਕਿਸੇ ਪੇਪਰ ਮਿੱਲ ਵਿੱਚ ਲਿਜਾਉਂਦੇ ਹਾਂ ਜਿੱਥੇ ਇਸ ਨੂੰ ਕਾਗਜ਼ ਉਤਪਾਦਾਂ ਵਿੱਚ ਰੀਸਾਈਕਲ ਕੀਤਾ ਜਾਂਦਾ ਹੈ।

ਇਸ ਨਾਲ ਸਾਨੂੰ ਇਸ ਵਿੱਚ ਮਦਦ ਮਿਲਦੀ ਹੈ:

 • ਘੱਟ ਊਰਜਾ ਦੀ ਵਰਤੋਂ ਕਰਨੀ
 • ਪੈਸੇ ਦੀ ਬਚਤ ਕਰਨੀ
 • ਸਾਡੇ ਵਾਤਾਵਰਣ ਦਾ ਧਿਆਨ ਰੱਖਣਾ।

ਚਿੱਟੇ ਮੁੜ-ਵਰਤੋਂਯੋਗ ਬੈਗwhite reusable bag

ਤੁਸੀਂ ਆਪਣੇ ਚਿੱਟੇ ਮੁੜ-ਵਰਤੋਂਯੋਗ ਬੈਗ ਨੂੰ ਇਸਦੇ ਲਈ ਵਰਤ ਸਕਦੇ ਹੋ:

 • ਕੱਚ ਦੀਆਂ ਬੋਤਲਾਂ ਅਤੇ ਜਾਰ
 • ਧਾਤ ਦੇ ਖਾਣ ਅਤੇ ਪੀਣ ਦੀਆਂ ਚੀਜ਼ਾਂ ਦੇ ਜਾਰ
 • ਸਾਫ਼ ਧਾਤ ਦੀ ਫੋਇਲ
 • ਪਲਾਸਟਿਕ ਭੋਜਨ ਪੈਕੇਜ਼ਿਨ
 • ਐਰੋਸੋਲ ਕੈਨ
 • ਪਲਾਸਟਿਕ ਦੇ ਬੋਤਲਾਂ, ਗਮਲੇ, ਟੱਬ ਅਤੇ ਟ੍ਰੇਆਂ।

ਤੁਸੀਂ ਬਦਲਵੇਂ ਨੀਲੇ ਅਤੇ ਚਿੱਟੇ ਬੈਗ ਆਨਲਾਈਨ ਆਰਡਰ ਕਰ ਸਕਦੇ ਹੋ ਜਾਂ ਉਹਨਾਂ ਨੂੰ ਕਿਸੇ ਵੀ ਮੈਡਵੇ ਲਾਇਬ੍ਰੇਰੀ ਜਾਂ ਕਮਿਉਨਟੀ ਹੱਬ ਤੋਂ ਲੈ ਸਕਦੇ ਹੋ।

ਕੋਈ ਮੈਡਵੇ ਲਾਇਬ੍ਰੇਰੀ ਜਾਂ ਕਮਿਉਨਿਟੀ ਹੱਬ ਲੱਭੋ।

ਪਾਰਦਰਸ਼ੀ ਬੋਰੀਆਂ

ਪਾਰਦਰਸ਼ੀ ਬੋਰੀਆਂ ਉਸ ਰੀਸਾਈਕਲਿੰਗ ਲਈ ਵਾਧੂ ਚੀਜ਼ਾਂ ਵਾਸਤੇ ਵਰਤਣ ਲਈ ਹੁੰਦੀਆਂ ਹਨ ਜੋ ਚਿੱਟੇ ਮੁੜ-ਵਰਤੋਂਯੋਗ ਬੈਗਾਂ ਵਿੱਚ ਜਾਂਦਾ ਹੈ

ਅਸੀਂ ਹਰ 13 ਹਫ਼ਤਿਆਂ ਬਾਅਦ ਪਾਰਦਰਸ਼ੀ ਪਲਾਸਟਿਕ ਦੀਆਂ ਬੋਰੀਆਂ ਦੇ ਰੋਲ ਦਿੰਦੇ ਹਾਂ ਜਾਂ ਤੁਸੀਂ ਲਾਇਬ੍ਰੇਰੀਆਂ/ਹੱਬਾਂ ਤੋਂ ਇੱਕ ਵਾਧੂ ਰੋਲ ਲੈ ਸਕਦੇ ਹੋ।

ਭੋਜਨ ਅਤੇ ਬਗੀਚੇ ਦੀ ਰਹਿੰਦ-ਖੂਹੰਦwheelie bin

ਤੁਸੀਂ ਭੋਜਨ ਅਤੇ ਬਗੀਚੇ ਦੀ ਰਹਿੰਦ-ਖੂਹੰਦ ਨੂੰ ਆਪਣੇ ਭੂਰੇ ਪਹੀਆਂ ਵਾਲੇ ਕੂੜੇਦਾਨ ਵਿੱਚ ਰੱਖ ਸਕਦੇ ਹੋ।

ਅਸੀਂ ਇਸ ਨੂੰ ਹਰ ਹਫ਼ਤੇ ਖਾਲੀ ਕਰਾਂਗੇ। ਕੂੜੇਦਾਨ ਨੂੰ ਸਾਫ਼ ਰੱਖਣ ਵਿੱਚ ਮਦਦ ਲਈ, ਤੁਸੀਂ ਇੱਕ ਕੈਡੀ ਲਾਈਨਰ ਦੀ ਵਰਤੋਂ ਕਰ ਸਕਦੇ ਹੋ।

ਤੁਸੀਂ ਕੈਡੀ ਲਾਈਨਰਾਂ ਨੂੰ ਆਨਲਾਈਨ ਆਰਡਰ ਕਰ ਸਕਦੇ ਹੋ ਅਤੇ ਉਹਨਾਂ ਨੂੰ ਕਿਸੇ ਵੀ ਮੈਡਵੇ ਲਾਇਬ੍ਰੇਰੀ ਜਾਂ ਕਮਿਉਨਟੀ ਹੱਬ ਤੋਂ ਲੈ ਸਕਦੇ ਹੋ। ਕੈਡੀ ਲਾਈਨਰਾਂ ਦੀ ਕੀਮਤ ਪ੍ਰਤੀ ਰੋਲ £2 ਹੈ।

ਕੋਈ ਮੈਡਵੇ ਲਾਇਬ੍ਰੇਰੀ ਜਾਂ ਕਮਿਉਨਿਟੀ ਹੱਬ ਲੱਭੋ।

ਤੁਸੀਂ ਆਪਣੇ ਭੂਰੇ ਪਹੀਆਂ ਵਾਲੇ ਕੂੜੇਦਾਨ ਨੂੰ ਇਸਦੇ ਲਈ ਵਰਤ ਸਕਦੇ ਹੋ:

 • ਮੀਟ ਅਤੇ ਮੱਛੀ
 • ਪਲੇਟ ਦੀਆਂ ਖੁਰਚਨਾਂ
 • ਫਲਾਂ ਅਤੇ ਸਬਜ਼ੀਆਂ ਦੇ ਛਿਲਕੇ ਅਤੇ ਅੰਦਰਲੇ ਹਿੱਸੇ
 • ਆਂਡਿਆਂ ਦੇ ਛਿਲਕੇ
 • ਟੀ-ਬੈਗ ਅਤੇ ਕੌਫੀ ਦੀ ਰਹਿੰਦ-ਖੂਹੰਦ
 • ਘਾਹ ਅਤੇ ਵਾੜ ਦੀ ਕਟਾਈ
 • ਬਗੀਚੇ ਦੀ ਕਟਾਈ ਅਤੇ ਜੰਗਲੀ ਘਾਹ
 • ਛੋਟੀਆਂ ਟਾਹਣੀਆਂ (5 ਸੈਂਟੀਮੀਟਰ ਤੋਂ ਲੰਬੀਆਂ ਨਹੀਂ)
 • ਮਰੇ ਹੋਏ ਪੌਦੇ।

ਜੇ ਤੁਹਾਡਾ  ਭੂਰਾ ਪਹੀਆਂ ਵਾਲਾ ਕੂੜੇਦਾਨ ਭਰ ਜਾਂਦਾ ਹੈ, ਤਾਂ ਤੁਸੀਂ 2 ਤਕ ਖੁੱਲ੍ਹੀਆਂ ਬਗੀਚੇ ਦੀਆਂ ਬੋਰੀਆਂ ਵੀ ਕਲੈਕਸ਼ਨ ਲਈ ਰੱਖ ਸਕਦੇ ਹੋ।

ਜੇ ਤੁਸੀਂ ਭੂਰੇ ਪਹੀਆਂ ਵਾਲੇ ਕੂੜੇਦਾਨ ਨਹੀਂ ਰੱਖ ਸਕਦੇ ਹੋ23 Litre food bin

ਕੁਝ ਘਰ ਭੂਰੇ ਪਹੀਆਂ ਵਾਲੇ ਕੂੜੇਦਾਨ ਨਹੀਂ ਲੈ ਸਕਦੇ ਹਨ।

ਅਸੀਂ ਭੋਜਨ ਦੀ ਰਹਿੰਦ-ਖੂਹੰਦ ਲਈ 23 ਲਿਟਰ ਦਾ ਭੋਜਨ ਬਿਨ ਅਤੇ ਬਗੀਚੇ ਦੀ ਰਹਿੰਦ-ਖੂਹੰਦ ਲਈ 2 ਮੁੜ-ਵਰਤੋਂਯੋਗ ਭੂਰੀਆਂ ਬੋਰੀਆਂ ਮੁਹੱਈਆ ਕਰ ਸਕਦੇ ਹਾਂ। ਭੋਜਨ ਦੀ ਰਹਿੰਦ-ਖੂਹੰਦ ਨੂੰ ਭੂਰੀਆਂ ਬੋਰੀਆਂ ਵਿੱਚ ਨਹੀਂ ਪਾਇਆ ਜਾ ਸਕਦਾ।

23 ਲਿਟਰ ਭੋਜਨ ਬਿਨ ਅਤੇ ਮੁੜ-ਵਰਤੋਂਯੋਗ ਭੂਰੇ ਰੰਗ ਦੀਆਂ ਬੋਰੀਆਂ ਦਾ ਆਰਡਰ ਕਰਨ ਲਈ, ਕਿਰਪਾ ਕਰਕੇ 01634 333 333 'ਤੇ ਕਾਲ ਕਰੋ।

ਆਮ ਕੂੜਾ ਕਰਕਟ

ਸਾਰੇ ਰੀਸਾਈਕਲ ਨਾ ਕਰਨ ਯੋਗ ਕੂੜੇ ਜਿਵੇਂ ਕਿ ਡਿਸਪੋਜ਼ੇਬਲ ਨੈਪੀਆਂ ਨੂੰ ਕਾਲੀਆਂ ਕੂੜੇ ਦੀਆਂ ਬੋਰੀਆਂ ਵਿੱਚ ਜਾਣਾ ਚਾਹੀਦਾ ਹੈ। ਅਸੀਂ ਕਾਲੀਆਂ ਬੋਰੀਆਂ ਨਹੀਂ ਦਿੰਦੇ ਹਾਂ। ਤੁਸੀਂ ਉਹਨਾਂ ਨੂੰ ਸਥਾਨਕ ਦੁਕਾਨਾਂ ਅਤੇ ਸੁਪਰਮਾਰਕੀਟਾਂ ਤੋਂ ਖਰੀਦ ਸਕਦੇ ਹੋ।

ਤੁਸੀਂ ਕੂੜੇ ਨੂੰ ਆਪਣੀ ਪ੍ਰਾਪਰਟੀ 'ਤੇ ਕੂੜੇਦਾਨ ਵਿੱਚ ਰੱਖ ਸਕਦੇ ਹੋ। ਤੁਹਾਨੂੰ ਉਹਨਾਂ ਨੂੰ ਸਿਰਫ ਆਪਣੇ ਕਲੈਕਸ਼ਨ ਵਾਲੇ ਦਿਨ ਸਵੇਰੇ 7 ਵਜੇ ਬਾਹਰ ਵਾਲੇ ਰਸਤੇ 'ਤੇ ਰੱਖਣਾ ਚਾਹੀਦਾ ਹੈ।